ਆਮ ਆਦਮੀਂ ਪਾਰਟੀ ਦੇ ਨੇਤਾ ਅਤੇ ਪੰਜਾਬ ਦੇ ਸਾਬਕਾ ਵਿਰੋਧੀ ਧਿਰ ਦੇ ਨੇਤਾ ਸੁਖਪਾਲ ਖੇਹਰਾ ਦੁਆਰਾ ਆਯੋਜਿਤ ਰੈਲੀ ਨੂੰ ਭਰਪੂਰ ਸਮਰਥਨ ਮਿਲਿਆ. ਇਸ ਕਨਵੈਨਸ਼ਨ ਵਿਚ ਪੰਜਾਬ ਭਰ ਦੇ ਆਪ ਵਲੰਟੀਅਰ ਅਤੇ ਸੁਖਪਾਲ ਖੇਹਰਾ ਦੇ ਸਮਰਥਕ ਤੇ ਆਮ ਆਦਮੀਂ ਪਾਰਟੀ ਦੇ 6 ਵਿਧਾਇਕ ਵੀ ਸ਼ਾਮਿਲ ਹੋਏ. ਇਸ ਕਨਵੈਨਸ਼ਨ ਵਿਚ ਸੁਖਪਾਲ ਖੇਹਰਾ ਜਿ਼ੰਦਾਬਾਦ ਦੇ ਨਾਰੇ ਵੀ ਲਗਾਏ ਗਏ ਜਿਸ ਨਾਲ ਸੁਖਪਾਲ ਖੇਹਰਾ ਨੇਂ ਇਹ ਸਾਬਿਤ ਕਰਨ ਦੀ ਕੋਸ਼ਿਸ਼ ਕੀਤੀ ਕੀ ਉਨਾਂ ਦਾ ਕੱਦ ਪੰਜਾਬ ਵਿਚ ਕੇਜਰੀਵਾਲ ਤੋਂ ਵੀ ਵੱਡਾ ਹੈ !
ਸੁਖਪਾਲ ਖੇਹਰਾ ਨੇਂ ਇਸ ਰੈਲੀ ਵਿਚ ਆਮ ਆਦਮੀਂ ਪਾਰਟੀ ਪੰਜਾਬ ਨੂੰ ਖੁਦਮੁਖਤਾਰ ਇਕਾਈ ਘੋਸ਼ਿਤ ਕਰ ਦਿਤਾ ਉਹਨਾਂ ਦੁਆਰਾ ਕਿਹਾ ਗਿਆ ਕਿ ਆਮ ਆਦਮੀਂ ਪਾਰਟੀ ਪੰਜਾਬ ਵਿਚ ਕਾਂਗਰਸ ਅਤੇ ਸ਼ਿਰੋਮਣੀ ਅਕਾਲੀ ਦਲ ਦੇ ਖਿਲਾਫ਼ ਤੀਜੇ ਮੋਰਚੇ ਦਾ ਹਿਸਾ ਹੈ ਇਸ ਮੋਰਚੇ ਵਿਚ ਲੋਕ ਇਨਸਾਫ਼ ਪਾਰਟੀ ਵੀ ਸ਼ਾਮਿਲ ਹੈ ਪਿਛਲੇ ਦਿਨੀਂ ਸੁਖਪਾਲ ਖੇਹਰਾ ਦੀ ਮਜੀਠੀਆ ਨਾਲ ਮੁਲਕਾਤ ਦੀ ਖ਼ਬਰ ਅਤੇ ਲੋਕ ਇਨਸਾਫ਼ ਪਾਰਟੀ ਦੇ ਨੇਤਾ ਬੈਂਸ ਭਰਾਵਾਂ ਨਾਲ ਉਨਾਂ ਦੀ ਨੇੜਤਾ ਤੋਂ ਸਿਆਸੀ ਗਲਿਆਰੇ ਵਿਚ ਇਹੀ ਖ਼ਬਰ ਹੈ ਕਿ ਆਪ ਪਾਰਟੀ ਦੀ ਪੰਜਾਬ ਇਕਾਈ ਲੋਕ ਇਨਸਾਫ਼ ਪਾਰਟੀ ਦੁਆਰਾ ਸਿਧੇ ਅਤੇ ਸ਼ਿਰੋਮਣੀ ਅਕਾਲੀ ਦਲ ਦੁਆਰਾ ਗੁਪਤ ਸਮਰਥਨ ਨਾਲ ਸੁਖਪਾਲ ਖੇਹਰਾ ਨੇਂ ਆਮ ਆਦਮੀ ਪਾਰਟੀ ਪੰਜਾਬ ਨੂੰ ਖੁਦਮੁਖਤਾਰ ਇਕਾਈ ਘੋਸ਼ਿਤ ਕੀਤਾ ਹੈ
ਇਸ ਰੈਲੀ ਦਾ ਆਯੋਜਨ ਪਾਰਟੀ ਹਾਈਕਮਾਨ ਦੁਆਰਾ ਦੇ ਉਸ ਫੇਸਲੇ ਦੇ ਖਿਲਾਫ ਸੀ ਜਿਸ ਵਿਚ ਸੁਖਪਾਲ ਖੇਹਰਾ ਨੂੰ ਪੰਜਾਬ ਵਿਰੋਧੀ ਧਿਰ ਦੇ ਨੇਤਾ ਦੇ ਅਹੁਦੇ ਤੋਂ ਹੱਟਾ ਕੇ ਹਰਪਾਲ ਸਿੰਘ ਚੀਮਾ ਨੂੰ ਇਹ ਜ਼ਿੰਮੇਂਵਾਰੀ ਸੌਂਪੀ ਗਈ ਸੀ ਜਿਸ ਤੋਂ ਬਾਅਦ ਸੁਖਪਾਲ ਖੇਹਰਾ ਨੇਂ ਆਪਣੀ ਪਾਰਟੀ ਦੇ ਖਿਲਾਫ ਆਵਾਜ਼ ਬੁਲੰਦ ਕੀਤੀ ਅਤੇ ਪਾਰਟੀ ਦੇ ਦਿਲੀ ਤੋਂ ਆਉਣ ਵਾਲੇ ਹੁਕਮਾਂ ਨੂੰ ਮੰਨਣ ਤੋਂ ਇਨਕਾਰ ਕਰ ਦਿਤਾ ਸੀ ਅਤੇ ਇਕ ਪ੍ਰੇਸ ਕਾਨਫਰੰਸ ਕਰ ਕੇ ਇਹ ਏਲਾਨ ਕੀਤਾ ਸੀ ਕੀ ਪੰਜਾਬ ਦੇ ਵਲੰਟੀਅਰਾ ਦੀ ਰਾਏ ਜਾਨਣ ਲਈ ਇਕ ਕਨਵੈਨਸ਼ਨ ਦਾ ਆਯੋਜਨ ਕੀਤਾ ਜਾਵੇਗਾ!
ਇਸ ਕਨਵੈਨਸ਼ਨ ਵਿਚ ਵਿਧਾਇਕ ਕੰਵਲ ਸੰਧੂ, ਪਿਰਮਲ ਸਿੰਘ, ਬਲਦੇਵ ਸਿੰਘ, ਨਾਜਰ ਸਿੰਘ, ਜਗਤਾਰ ਸਿੰਘ ਜੱਗਾ ਅਤੇ ਜਗਦੇਵ ਸਿੰਘ ਕਮਾਲੂ ਸੁਖਪਾਲ ਖੇਹਰਾ ਦੇ ਸਮਰਥਨ ਵਿਚ ਸ਼ਾਮਿਲ ਹੋਏ. ਬਾਕੀ ਦੇ ਵਿਧਾਇਕਾਂ ਨੂੰ ਵੀ ਇਸ ਰੈਲੀ ਵਿਚ ਸ਼ਾਮਿਲ ਹੋਣ ਦਾ ਸੱਦਾ ਦਿਤਾ ਗਿਆ ਸੀ ਪਰ ਕਈ ਵਿਧਾਇਕ ਦਿਲੀਂ ਚ ਮੌਜੂਦ ਸਨ ਅਤੇ ਕਈ ਵਿਧਾਇਕ ਇਸ ਰੈਲੀ ਤੋਂ ਦੂਰ ਰਹੇ !
ਇਸ ਕਨਵੈਨਸ਼ਨ ਵਿਚ ਖਰੜ ਤੋਂ ਵਿਧਾਇਕ ਕੰਵਰ ਸੰਧੂ ਨੇਂ ਮੰਚ ਨੂੰ ਸੰਭਾਲਿਆ ਅਤੇ ਕੁਲ 6 ਮਤੇ ਪੇਸ਼ ਕੀਤੇ ਜਿਸ ਵਿਚ ਇਹ ਮੰਗ ਰੱਖੀ ਗਈ ਕਿ ਜਲਦ ਤੋਂ ਜਲਦ ਹਰਪਾਲ ਸਿੰਘ ਚੀਮਾ ਨੂੰ ਹੱਟਾ ਕੇ ਨਵੇਂ ਨੇਤਾ ਦੀ ਚੋਣ ਕੀਤੀ ਜਾਵੇ ਅਤੇ ਇਸਦੇ ਨਾਲ ਹੀ ਲੋਕਤੰਤਰੀ ਤਰੀਕੇ ਨਾਲ ਫੈਸਲੇ ਕਰਨ, ਮੌਜੂਦਾ ਢਾਂਚੇ ਨੂੰ ਹੱਟਾ ਕੇ ਨਵਾਂ ਢਾਂਚਾ ਅਤੇ ਜ਼ਿਲਾ ਪੱਧਰੀ ਪ੍ਰੋਗਰਾਮ ਸ਼ੁਰੂ ਕਰਨ ਦਾ ਮਤਾ ਪੇਸ਼ ਕੀਤਾ ਗਿਆ ਅਤੇ ਇਸਦੇ ਨਾਲ ਹੀ ਪ੍ਰਵਾਸੀ ਪੰਜਾਬੀਆਂ ਦਾ ਧੰਨਵਾਦ ਕੀਤਾ !