ਭਾਰਤੀ ਕ੍ਰਿਕਟ ਟੀਮ ਦੇ ਕਪਤਾਨ ਵਿਰਾਟ ਕੋਹਲੀ ਨੇਂ ਮੁਸ਼ਕਲ ਸਥਿਤੀ ਵਿਚ ਸ਼ਾਨਦਾਰ 149 ਦੌੜਾ ਦੀ ਪਾਰੀ ਖੇਡ ਕੇ ਭਾਰਤੀ ਟੀਮ ਨੂੰ ਸੰਕਟ ਤੋਂ ਬਚਾਇਆ ਹੈ। ਕੋਹਲੀ ਨੇਂ 225 ਗੇਂਦਾਂ ਵਿਚ 22 ਚੌਕੇ ਅਤੇ 1 ਛੱਕੇ ਕੀ ਮਦਦ ਨਾਲ 149 ਦੌੜਾ ਦੀ ਪਾਰੀ ਖੇਡੀ ਜਿਸ ਨਾਲ ਭਾਰਤ ਨੂੰ ਮੁਕਾਬਲੇ ਵਿਚ ਵਾਪਸੀ ਕਰਨ ਦਾ ਮੌਕਾ ਮਿਲਿਆ ਹੈ।
ਇੰਗਲੈਂਡ ਦੀ ਟੀਮ ਨੂੰ ਪਹਿਲੀ ਪਾਰੀ ਵਿਚ 287 ਤੇ ਆਲ- ਆਊਟ ਕਰਨ ਤੋਂ ਬਾਅਦ ਜਦੋਂ ਭਾਰਤੀ ਟੀਮ ਬੱਲੇਬਾਜ਼ੀ ਕਰਨ ਉਤਰੀ ਤਾਂ ਭਾਰਤੀ ਟੀਮ ਦੀ ਪਾਰੀ ਵੀ ਸ਼ੂਰੂ ਵਿਚ ਹੀ ਲੜਖੜਾ ਗਈ ਟੀਮ ਦੇ ਕਈ ਸਲਾਮੀ ਬੱਲੇਬਾਜ਼ ਜਲਦੀ ਹੀ ਆਊਟ ਹੋ ਗਏ ਅਤੇ ਇਕ ਸਮੇਂ ਤੇ ਭਾਰਤੀ ਟੀਮ ਦੇ 182 ਦੌੜਾ ਤੇ 8 ਬੱਲੇਬਾਜ਼ ਆਊਟ ਹੋ ਚੁਕੇ ਸਨ ਅਜਿਹੇ ਸਮੇਂ ਚ' ਈਸ਼ਾਂਤ ਸ਼ਰਮਾ ਨੇਂ ਵਿਰਾਟ ਕੋਹਲੀ ਦਾ ਬਖੂਬੀ ਸਾਥ ਦਿਤਾ ਦੋਨਾ ਵਿਚ 35 ਦੌੜਾ ਦੀ ਸਾਂਝੇਦਾਰੀ ਤੋਂ ਬਾਅਦ ਈਸ਼ਾਂਤ ਸ਼ਰਮਾ ਤਾਂ ਆਊਟ ਹੋ ਗਏ ਪਰ ਕੋਹਲੀ ਮੈਦਾਨ 'ਚ ਡਟੇ ਰਹੇ।
ਇਸ ਤੋਂ ਬਾਅਦ ਕੋਹਲੀ ਨੇਂ ਉਮੇਸ਼ ਯਾਦਵ ਨਾਲ 57 ਦੌੜਾ ਦੀ ਸਾਂਝੇਦਾਰੀ ਕਰ ਕੇ ਭਾਰਤ ਤੇ ਸਕੋਰ ਨੂੰ 274 ਤੱਕ ਪਹੁੰਚਿਆ ਆਖ਼ਰੀ ਸਾਂਝੇਦਾਰੀ ਵਿਚ ਉਮੇਸ਼ ਯਾਦਵ ਨੇਂ ਸਿਰਫ਼ 1 ਦੌੜ ਹੀ ਬਣਾਈ ਬਾਕੀ ਦੀ 56 ਦੌੜਾਂ ਕੋਹਲੀ ਨੇਂ ਬਣਾਈਆ ਇਸ ਨਾਲ ਵਿਰਾਟ ਨੇਂ ਇਕ ਵਾਰ ਫਿਰ ਸਾਬਿਤ ਕਰ ਦਿਤਾ ਕਿ ਕਿਊਂ ਉਹਨਾਂ ਨੂੰ ਕ੍ਰਿਕਟ ਦਾ ਕਿਂਗ ਕਿਹਾ ਜਾਂਦਾ ਹੈ।
ਮੈਚ ਦੇ ਦੂਜੇ ਦਿਨ ਦਾ ਖੇਲ ਖਤਮ ਹੋਣ ਤੱਕ ਇਂਗ੍ਲੇਂਡ ਨੇਂ 1 ਵਿਕਟ ਦੇ ਨੁਕਸਾਨ ਤੇ 9 ਦੌੜਾ ਬਣਾ ਲਈਆਂ ਸਨ ਜਿਸ ਨਾਲ ਉਸ ਦੀ ਕੁਲ ਬੜਤ 22 ਦੌੜਾ ਦੀ ਹੋ ਗਈ ।