ਜਾਲੰਧਰ ਦੇ ਚਾਹ-ਸਾਹ ਕੈਫ਼ੇ ਵਿੱਚ ਸ਼ਾਇਰੀ ਲਈ ਇੱਕ ਸ਼ਾਨਦਾਰ ਉਤਸਵ ਜਿਸ ਦਾ ਨਾਂ “ਬਾਤੇਂ” ਮਨਾਇਆ ਜਾ ਰਿਹਾ ਹੈ। ਇਸ ਉਤਸਵ ਨੂੰ ਕਿ੍ਏਟਿਵ ਅੱਡਾ ਦੁਆਰਾ ਕਰਵਾਇਆ ਜਾ ਰਿਹਾ ਹੈ, ਅਤੇ ਇਸ ਨੂੰ 'ਪੁਰੀ ਕਲੋਥ ਹਾਉਸ' ਦੁਆਰਾ ਪ੍ਰਾਯੋਜਕ ਕੀਤਾ ਗਿਆ ਹੈ।
ਇਸ ਪ੍ਰੋਗਰਾਮ ਵਿੱਚ ਜਾਣੇ-ਮਾਣੇ ਸ਼ਾਇਰ ਬਿਕ੍ਰਮ ਭਮਰਾ ਵੀ ਆਪਣੀ ਸ਼ਾਇਰੀ ਪੇਸ਼ ਕਰਨ ਵਾਲੇ ਹਨ। ਇਸ ਤੋਂ ਪਹਿਲਾਂ ਬਿਕ੍ਰਮ ਮੁੰਬਈ ਤੋਂ ਲੈਕੇ ਹੋਰ ਵੀ ਕਈ ਥਾਂਵਾਂ ਵਿੱਚ ਆਪਣੀ ਸ਼ਾਇਰੀ ਪੇਸ਼ ਕਰ ਚੁੱਕੇ ਹਨ। ਉਹਨਾਂ ਦੀ ਵੀਡੀਓ ‘ਬਡੀਬਿਟਸ’ ਵਰਗੇ ਵੈਬ ਪੇਜ ਵਿੱਚ ਵੀ ਪਾਈਆਂ ਹੋਈਆਂ ਹਨ। ਇਹਨਾਂ ਹੀ ਨਹੀਂ ਬਿਕ੍ਰਮ ਭਮਰਾ ਦੇ ਅਲਾਵਾਂ ਇਸ ਉਤਸਵ ਵਿੱਚ ਦਿਲੀ ਤੋਂ ਹਿੰਦੀ ਸ਼ਾਇਰਾਂ ਸ਼ਵੇਤਾ ਸਿੰਘ ਵੀ ਮੌਜੂਦ ਹੋਵੇਗੀ। ਸ਼ਵੇਤਾ ਦੀ ਸ਼ਾਇਰੀ ਵਿਡਿਓਸ ਨੂੰ ਲਖਾਂ ਲੌਕਾ ਦਾ ਪਿਆਰ ਮਿਲਦਾ ਹੈ। ਸ਼ਵੇਤਾ ਨੇ ਭਾਰਤ ਦੇ ਵਖ-ਵਖ ਥਾਂਵਾਂ ਤੇ ਆਪਣੀ ਸ਼ਾਇਰੀਆਂ ਨਾਲ ਲੌਕਾ ਦਾ ਦਿਲ ਜਿੱਤਿਆ ਹੈ। ਸਿਰਫ ਇਹਨਾਂ ਹੀ ਨਹੀਂ ਸ਼ਵੇਤਾ ਕਈ ਅਦਾਕਾਰਾਂ ਨਾਲ ਮੰਚ ਵੰਡ ਚੁੱਕੀ ਹੈ।
ਇਹ ਪਹਿਲਾ ਉਤਸਵ ਹੈ ਜਿਥੇ ਬਿਕ੍ਰਮ ਅਤੇ ਸ਼ਵੇਤਾ ਨਾਲ ਹੋਣਗੇ ।
ਕਿ੍ਏਟਿਵ ਅੱਡਾ ਦੇ ਪ੍ਰਬੰਧਕਾਂ ਨੇ ਦੱਸਿਆ ਕਿ ਬਿਕ੍ਰਮ ਅਤੇ ਸ਼ਵੇਤਾ ਇਸ ਉਤਸਵ ਲਈ ਵਿਸ਼ੇਸ਼ ਤੌਰ ਤੇ ਜਲੰਧਰ ਆ ਰਹੀ ਹੈ।
ਇਸ ਉਤਸਵ ਵਿੱਚ ਜਨਤਾ ਨੂੰ ਬਿਕ੍ਰਮ ਅਤੇ ਸ਼ਵੇਤਾ ਨਾਲ ਰੂਬਰੂ ਹੋਣ ਦਾ ਮੌਕਾ ਮਿਲੇਗਾ ।
ਕਿ੍ਏਟਿਵ ਅੱਡਾ ਪਹਿਲਾਂ ਵੀ ਬਹੁਤ ਸਾਰੇ ਉਤਸਵ ਕਰਵਾ ਚੁੱਕਾ ਹੈ, ਅਤੇ ਸਾਰੇ ਹੀ ਉਤਸਵ ਬਹੁਤ ਸ਼ਾਨਦਾਰ ਰਹੇ।
ਬਾਤੇਂ' ਉਤਸਵ 18 ਅਗਸਤ,2018 ਦਿਨ ਸ਼ਨੀਵਾਰ ਦੁਪਿਹਰ 3:00 ਵਜੇ ਤੋਂ ਸ਼ਾਮ 5:00 ਵਜੇ ਤੱਕ ਚਾਹ-ਸ਼ਾਹ ਕੈਫ਼ੇ ਵਿੱਚ ਹੋਵੇਗਾ।
ਹੁਣ ਦੇਖਣਾ ਇਹ ਹੈ ਕਿ ਜਨਤਾ ਵਿੱਚ ਇਸ ਉਤਸਵ ਨੂੰ ਲੈਕੇ ਕਿੰਨੀ ਲਹਿਰ ਉਠਦੀ ਹੈ।